Home

ਸ਼ਹੀਦ ਕੈਪਟਨ ਸੁਰਜੀਤ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੂਰਮਾਜਰਾ (ਰੂਪਨਗਰ), ਸੰਨ੍ਹ 1967 ਵਿੱਚ ਸਥਾਪਿਤ ਕੀਤਾ ਗਿਆ । ਸ.ਲਛਮਣ ਸਿੰਘ ਜੀ ਗਿੱਲ ਵਿੱਦਿਆ ਮੰਤਰੀ ਪੰਜਾਬ ਨੇ 25 ਜੁਲਾਈ 1967 ਨੂੰ ਆਪਣੇ ਕਰ ਕਮਲਾਂ ਨਾਲ ਸ਼ਹੀਦ ਕੈਪਟਨ ਸੁਰਜੀਤ ਸਿੰਘ ਮੈਮੋਰੀਅਲ ਸਰਕਾਰੀ ਮਿਡਲ ਸਕੂਲ ਬੂਰਮਾਜਰਾ ਦਾ ਨੀਹ ਪੱਥਰ ਰੱਖਿਆ । ਸੰਨ੍ਹ 1976 ਵਿੱਚ ਹਾਈ ਸਕੂਲ ਅਤੇ ਸੰਨ੍ਹ 1992 ਵਿੱਚ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਪਗ੍ਰੇਡ ਕਰ ਦਿੱਤਾ ਗਿਆ ।  ਸ਼ਹੀਦ ਕੈਪਟਨ ਸੁਰਜੀਤ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੂਰਮਾਜਰਾ (ਰੂਪਨਗਰ), ਮੋਰਿੰਡਾ (10 KM) ਰੋਪੜ (12 KM) ਰੋਡ ਤੇ ਸਥਿਤ ਹੈ । ਇਸ ਸਕੂਲ ਵਿੱਚ ਤਕਰੀਬਨ 400 ਵਿੱਦਿਆਰਥੀ ਪੜ੍ਹਦੇ ਹਨ। ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿੱਦਿਆਰਥੀ ਆਰਟਸ ਅਤੇ ਵੋਕੇਸ਼ਨਲ ਵਿਸ਼ੇ ਦੀ ਪੜ੍ਹਾਈ ਕਰਦੇ ਹਨ। ਸਕੂਲ ਵਿੱਚ ਆਧੁਨਿਕ ਸਹੁਲਤਾਂ ਨਾਲ ਭਰਪੂਰ ਕੰਪਿਊਟਰ ਲੈਬ ਹੈ ਜਿੱਥੇ ਵਿੱਦਿਆਰਥੀ ਕੰਪਿਊਟਰ ਸਿੱਖਿਆ ਗ੍ਰਹਿਣ ਕਰਦੇ ਹਨ। ਸਕੂਲ ਵਿੱਚ ਸਾਇੰਸ ਲੈਬ, ਮੈਥ ਲੈਬ, ਲਾਈਬ੍ਰੇਰੀ ਅਤੇ ਐਜੁਸੈੱਟ ਲੈਬ ਵੀ ਹੈ । ਸਕੂਲ ਲਈ, ਕੰਪਿਊਟਰ ਲੈਬ ਲਈ ਅਤੇ ਐਜੁਸੈੱਟ ਲੈਬ ਲਈ ਵੱਖਰੇ ਜਨਰੇਟਰ ਉਪਲਭਧ ਹਨ ।

Click on Play Button to Watch Video of GSSS BoorMajra

Download CF
Result Dec 2006

Comments are closed.